1600 ਸੰਨ ਦੇ ਵਿਚ ਮੁਗਲਾਂ ਦਾ ਕਹਿਰ ਪੂਰੇ ਜ਼ੋਰਾਂ ਤੇ ਸੀ ਉਸ ਸਮੇਂ ਈਸਟ ਇੰਡੀਆ ਕੰਪਨੀ ਬਣਾਈ ਬ੍ਰਿਟਿਸ਼ ਹਕੂਮਤ ਨੇ.
31 ਦਸੰਬਰ 1600 ਨੂੰ ਇਹ ਈਸਟ ਇੰਡੀਆ ਕੰਪਨੀ ਬਣਾਈ ਗਈ ਸੀ.
ਇਹ ਈਸਟ ਇੰਡੀਆ ਕੰਪਨੀ ਜੋ ਬਣਾਈ ਸੀ ਬ੍ਰਿਟਿਸ਼ ਹਕੂਮਤ ਨੇ ਉਹ ਕਾਰੋਬਾਰ ਸ਼ੁਰੂ ਕਰਨ ਦੇ ਲਈ ਬਣਾਈ ਸੀ.
ਈਸਟ ਇੰਡੀਆ ਕੰਪਨੀ ਨੇ ਆਪਣਾ ਕਾਰੋਬਾਰ ਕਲਕੱਤੇ ਤੋਂ ਸ਼ੁਰੂ ਕੀਤਾ..
ਈਸਟ ਇੰਡੀਆ ਕੰਪਨੀ ਬਣਾਈ ਗਈ ਸੀ 31 ਦਸੰਬਰ 1600 ਨੂੰ, ਉਹ ਸਮੇਂ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਨਮ ਵੀ ਨਹੀਂ ਹੋਇਆ ਸੀ।.
ਗੁਰੂ ਦਸਵੇ ਪਾਤਸ਼ਾਹ ਜੀ ਦਾ ਜਨਮ 5 ਜਨਵਰੀ 1666 ਨੂੰ ਹੋਇਆ।.
ਜਦੋਂ ਭਾਰਤ ਦੇ ਵਿੱਚ ਮੁਗਲ ਜ਼ੁਲਮ ਕਰ ਰਹੇ ਸੀ ਉਹ ਸਮੇਂ ਜ਼ੁਲਮ ਨੂੰ ਰੋਕਣ ਦੇ ਲਈ ਗੁਰੂ ਦਸਵੇ ਪਾਤਸ਼ਾਹ ਜੀ ਨੇ 1699 ਨੂੰ ਫਿਰ ਖਾਲਸਾ ਪੰਥ ਸਾਜਿਆ, ਕਿ ਜ਼ੁਲਮ ਨੂੰ ਰੋਕਿਆ ਜਾਵੇ ਮਨੁੱਖਤਾ ਦੀ ‘ਤੇ ਇਨਸਾਨੀਅਤ ਦੀ ਮਦਦ ਕੀਤੀ ਜਾਵੇ ।.
1708 ਨੂੰ ਗੁਰੂ ਦਸਵੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ। ਖਾਲਸਾ ਪੰਥ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋਗੇ। ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ। ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਗੁਰੂ ਦਸਵੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ।.
ਗੁਰੂ ਦਸ਼ਵੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ‘ਚ ਭਾਰਤ ਦੇ ਵਿਚ ਇਕ ਪਾਸੇ ਮੁਗਲਾਂ ਦਾ ਜ਼ੁਲਮ ਹੋ ਰਿਹਾ ਸੀ ਤੇ ਦੂਜੇ ਪਾਸੇ ਬ੍ਰਿਟਿਸ਼ ਹਕੂਮਤ ਵੀ ਅੱਗੇ ਵਧਣ ਲਗ ਗਈ ਇੰਡਿਆ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਆਏ ਤਾਂ ਈਸਟ ਇੰਡਿਆ ਕੰਪਨੀ ਬਣਾ ਕੇ ਵਾਪਾਰ ਕਰਨ ਦੇ ਲਈ ਸੀ ਪਰ ਕਰਨ ਲੱਗ ਗਏ ਉਹ ਕਬਜ਼ਾ ਭਾਰਤ ਦੇ ਉਤੇ।.
1740 ਤੱਕ ਭਾਰਤ ਦੇ ਕਾਫੀ ਰਾਜਾਂ ਦੇ ਉੱਤੇ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ।.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ 1780 ਨੂੰ।.
1800 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰੇ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਤੇ ਨਾਲ ਸਕੂਲ ਬਣਾਉਣ ਦੀ ਪਰੰਪਰਾ ਵੀ ਸ਼ੁਰੂ ਕੀਤੀ। .
1822 ਤੱਕ ਬ੍ਰਿਟਿਸ਼ ਹਕੂਮਤ ਨੇ ਮਹਾਰਾਸ਼ਟਰ ਤੇ ਪਟਨਾ ਸਾਹਿਬ ਇੱਧਰਲੇ ਰਾਜਾਂ ਤੇ ਆਪਣਾ ਕਬਜ਼ਾ ਕਰ ਲਿਆ ਸੀ।.
1822 ਵਿਚ ਹੀ ਬ੍ਰਿਟਿਸ਼ ਹਕੂਮਤ ਨੇ ਸੱਚਖੰਡ ਹਜ਼ੂਰ ਸਾਹਿਬ ਗੁਰੂ ਘਰ ਦੇ ਉੱਤੇ ਤੇ ਪਟਨਾ ਸਾਹਿਬ ਤੇ ਉਧਰਲੇ ਗੁਰੂ ਘਰਾਂ ਤੇ ਆਪਣਾ ਕਬਜ਼ਾ ਉਹਨਾਂ ਨੇ ਕਰ ਲਿਆ।.
ਜਦੋਂ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ ਸੱਚਖੰਡ, ਹਜ਼ੂਰ ਸਾਹਿਬ, ਪਟਨਾ ਸਾਹਿਬ ਤੇ ਓਧਰਲੇ ਸਿੱਖਾਂ ਨੂੰ ਪੁੱਛਣ ਲੱਗ ਗਏ ਕੀ ਇਹ ਗੁਰਦੁਆਰੇ ਕਿਸ ਨੇ ਬਣਾਏ ਨੇ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਗੁਰੂ ਘਰ ਬਣਾਏ ਨੇ।.
ਉਹ ਸਮਿਆਂ ਦੇ ਵਿਚ ਪੰਜਾਬ ਇਕ ਸੋਨੇ ਦੀ ਚਿੜੀਆਂ ਹੋਇਆ ਕਰਦੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਹਨੂੰ ਖ਼ਤਮ ਕਰਨ ਦੇ ਲਈ ਅੰਗਰੇਜਾਂ ਨੇ ਆਪਣੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।.
ਫਿਰ ਬ੍ਰਿਟਿਸ਼ ਹਕੂਮਤ ਨੇ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਸਕੀਮ ਸ਼ੁਰੂ ਕਰ ਦਿੱਤੀ।.
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਲਈ ਚਾਲ ਅੰਗਰੇਜਾਂ ਨੇ ਇਹ ਖੇਡੀ ਕਿ ਜਿਹੜੇ ਉਧਰ ਗੁਰਦੁਆਰਿਆਂ ਦੇ ਵਿਚ ਪੰਜਾਬੀ ਵਸਦੇ ਸੀ ਸੇਵਾ ਕਰਦੇ ਸੀ ਮਹਾਰਾਸ਼ਟਰ ਪਟਨਾ ਸਾਹਿਬ ਉਧਰਲੇ ਸਾਰੇ ਗੁਰੂ ਘਰਾਂ ਦੇ ਪੰਜਾਬੀਆਂ ਨੂੰ ਆਪਣੀ ਫੌਜ ਦੇ ਵਿਚ ਭਰਤੀ ਕਰ ਲਿਆ ਭਰਤੀ ਕਰਕੇ ਉਹਨਾਂ ਦੇ ਲਈ ਇਕ ਲੋਗੋ ਤਿਆਰ ਕੀਤਾ 1827 ਦੇ ਵਿਚ, ਜਿਸ ਨੂੰ ਅੱਜ ਪੰਜਾਬੀ ਖੰਡਾ ਦੱਸਦੇ ਨੇ ਉਹ ਅੰਗਰੇਜਾਂ ਦਾ ਉਹ ਸਮਿਆਂ ਦਾ ਬਣਾਇਆ ਲੋਗੋ ਹੈ।.
ਇਹ ਅੰਗਰੇਜ਼ਾਂ ਦਾ ਬਣਾਇਆ ਲੋਗੋ ਹੈ ਸਾਡੇ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀ।.
1827 ਦੇ ਵਿਚ ਜਿਹੜਾ ਅੰਗਰੇਜ਼ਾਂ ਨੇ ਲੋਗੋ ਬਣਾਇਆ ਸੀ ਉਸਨੂੰ ਪੰਜਾਬੀ ਅੱਜ ਖੰਡਾ ਦੱਸਦੇ ਨੇ ਪਰ ਖੰਡਾ ਗੁਰੂ ਦਸਵੇ ਪਾਤਸ਼ਾਹ ਜੀ ਦਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਹੈ ਜਿਸ ਦੇ ਨਾਲ ਪਹਿਲੀ ਵਾਰੀ ਅੰਮ੍ਰਿਤ ਤਿਆਰ ਕੀਤਾ ਸੀ।.
ਮਹਾਰਾਸ਼ਟਰ ਦੇ ਪੰਜਾਬੀਆਂ ਨੂੰ ਨਾਲ ਲੈ ਕੇ ਬ੍ਰਿਟਿਸ਼ ਹਕੂਮਤ ਅੱਗੇ ਪੰਜਾਬ ਵੱਲ ਨੂੰ ਵਧੀ।.
ਪੰਜਾਬ ਤੇ ਕਬਜ਼ਾ ਕਰਨਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੁਕਾਬਲਾ ਕਰਨਾ ਅੰਗਰੇਜਾਂ ਦੇ ਵਸ ਦਾ ਨਹੀਂ ਸੀ।.
ਅੰਗਰੇਜ਼ ਹਮੇਸ਼ਾ ਹੀ ਆਪਣੇ ਨਾਲ ਗੋਰੀਆ ਕੁੜੀਆਂ ਔਰਤਾ ਨੂੰ ਰੱਖਦੇ ਸੀ ਉਹ ਔਰਤਾ ਦੇ ਸਹਿਯੋਗ ਦੇ ਨਾਲ ਜਿਹੜੇ ਪੰਜਾਬ ਦੇ ਛੋਟੇ ਕਸਬਿਆਂ ਦੇ ਰਾਜੇ ਸੀ ਜਿੱਦਾਂ ਪਟਿਆਲੇ ਵਾਲਾ, ਸੰਗਰੂਰ ਵਾਲਾ, ਨਾਭੇ ਵਾਲਾ, ਕਪੂਰਥਲੇ ਵਾਲਾ, ਜੀਂਦ ਵਾਲਾ, ਜਗਾਧਰੀ ਵਾਲਾ ਫਰੀਦਕੋਟ ਵਾਲਾ ਇਹਨਾਂ ਨੂੰ ਔਰਤਾ ਦੇ ਸਹਿਯੋਗ ਦੇ ਨਾਲ ਮਗਰ ਲਾ ਲਿਆ ਆਪਣੇ ਵੱਲ ਅੰਗਰੇਜਾਂ ਨੇ ਖਿੱਚ ਲਿਆ।.
ਉਹ ਸਮਿਆਂ ਦੇ ਵਿੱਚ ਮਜੀਠੀਏ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਜਰਨੈਲ ਹੋਇਆ ਕਰਦੇ ਸੀ ਫਿਰ ਮਜੀਠੀਆ ਤੇ ਬੁੱਧ ਸਿੰਘ ਮਾਨ ਨੂੰ ਜਮੀਨਾਂ ਜਾਇਦਾਦਾਂ ਦਾ ਲਾਲਚ ਦੇ ਕੇ ਅੰਗਰੇਜ਼ਾਂ ਨੇ ਆਪਣੇ ਮਗਰ ਉਨ੍ਹਾਂ ਨੂੰ ਵੀ ਲਾ ਲਿਆ।.
ਉਸ ਤੋਂ ਬਾਅਦ ਤਾਂ ਗੱਦਾਰੀਆਂ ਕਰਨ ਵਾਲਿਆਂ ਦੀ ਕਤਾਰ ਹੀ ਲੰਬੀ ਹੋ ਗਈ ਉਹ ਬ੍ਰਿਟਿਸ਼ ਹਕੂਮਤ ਨੇ ਪੰਜਾਬੀਆਂ ਹੱਥੋਂ ਪੰਜਾਬੀਆਂ ਦਾ ਹੀ ਕਤਲ ਕਰਵਾਇਆ ਪਾਣੀ ਵਾਂਗੂ ਖੂਨ ਦੀਆਂ ਨਦੀਆਂ ਚੱਲੀਆਂ ਇਸ ਪੰਜਾਬ ਦੀ ਧਰਤੀ ਤੇ ਜੋ ਕਿ ਅੰਗਰੇਜ਼ਾਂ ਨਾਲ ਮਿਲ ਕੇ ਇਹ ਛੋਟੇ-ਛੋਟੇ ਰਾਜੇ ਜੋ ਕਹਾਉਂਦੇ ਸੀ ਪਟਿਆਲੇ ਵਾਲਾ, ਸੰਗਰੂਰ ਵਾਲਾ, ਕਪੂਰਥਲੇ ਵਾਲਾ, ਨਾਭੇ ਵਾਲਾ, ਜੀਂਦ ਵਾਲਾ, ਜਗਾਧਰੀ ਵਾਲਾ, ਫਰੀਦਕੋਟ ਵਾਲਾ ਤੇ ਮਜੀਠੀਏ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਚ ਜਰਨੈਲ ਹੋਇਆ ਕਰਦੇ ਸੀ ਇਸਦੇ ਵਿਚ ਇਕ ਬੁੱਧ ਸਿੰਘ ਮਾਨ ਵੀ ਜਰਨੈਲ ਸੀ ਜਿਸਨੇ ਸਬ ਤੋ ਵੱਡੀ ਗੱਦਾਰੀ ਇਹ ਕੀਤੀ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਵਫ਼ਦਾਰਾ ਜਰਨੈਲਾ ਨੂੰ ਜਹਿਰ ਦੇਕੇ ਮਾਰੀਆ,
ਉਹਨਾਂ ਵਫ਼ਾਦਾਰ ਜਰਨੈਲਾਂ ਨੂੰ ਇਹਨਾਂ ਮਾਨਾ ਤੇ ਮਜੀਠੀਆ ਨੇ ਰੱਲ ਕੇ ਮਾਰੀਆ
ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਮਰਵਾ ਦਿੱਤਾ ਤੇ ਪੰਜਾਬ ਨੂੰ ਤਬਾਹ ਕਰ ਦਿੱਤਾ ਅੰਗਰੇਜਾਂ ਨੂੰ ਸੰਭਾਲ ਦਿੱਤਾ ਇਹ ਵਸਦਾ ਰਸਦਾ ਸਭ ਤੋਂ ਵਧੀਆ ਪੰਜਾਬ ਜੋ ਸੋਨੇ ਦੀ ਚਿੜੀਆਂ ਸੀ ਉਹ ਸੋਨਾ ਲੁੱਟ ਕੇ ਲੈ ਗਏ ਬ੍ਰਿਟਿਸ਼ ਹਕੂਮਤ ਮਹਾਰਾਜਾ ਰਣਜੀਤ ਸਿੰਘ ਦਾ ਕੋਹੀਨੂਰ ਹੀਰਾ ਵੀ ਚੱਕ ਕੇ ਲੈ ਗਏ ਬ੍ਰਿਟਿਸ਼ ਹਕੂਮਤ ਨੇ ਆਪਣਿਆਂ ਹੱਥੋਂ ਆਪਣਿਆਂ ਨੂੰ ਹੀ ਮਰਵਾ ਦਿੱਤਾ। ਪੰਜਾਬੀਆਂ ਤੋਂ ਹੀ ਪੰਜਾਬੀਆਂ ਦਾ ਕਤਲ ਕਰਵਾ ਦਿੱਤਾ ਬ੍ਰਿਟਿਸ਼ ਹਕੂਮਤ ਨੇ ਆਪਣੀ ਗੰਦੀ ਰਾਜਨੀਤੀ ਖੇਡ ਕੇ। ਜਿਹਨਾਂ ਸੱਤ ਰਾਜਿਆਂ ਨੂੰ ਸਿੱਖ ਵਿਰਾਸਤ ਦਸਦੇ ਨੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਾਇਆ ਜੇ ਇਹ ਗੱਦਾਰੀ ਨਾ ਕਰਦੇ ਬ੍ਰਿਟਿਸ਼ ਹਕੂਮਤ ਪੰਜਾਬ ਦੀ ਧਰਤੀ ਤੇ ਪੈਰ ਵੀ ਨਹੀਂ ਰੱਖ ਸਕਦੀ ਸੀ ਕਿਉਕਿ ਇਹਨਾਂ ਕੋਲ ਬਹੁਤ ਵੱਡੀ ਭਾਰੀ ਫੋਜ ਸੀ ਉਹ ਫੋਜ ਤੇ ਇਹ ਸੱਤੇ ਗੱਦਾਰ ਬ੍ਰਿਟਿਸ਼ ਹਕੁਮਤ ਨਾਲ ਮਿਲ ਗਏ .
ਪੰਜਾਬ ਨੂੰ ਤਬਾਹ ਤਾਂ ਕੀਤਾ ਅੰਗਰੇਜ਼ਾਂ ਨੇ, ਨਾਲ-ਨਾਲ ਖਾਲਸੇ ਦਾ ਇਤਿਹਾਸ ਵੀ ਮਿਟਾਉਂਦੇ ਰਹੇ। ਸੱਚਖੰਡ ਹਜ਼ੂਰ ਸਾਹਿਬ ਦੇ ਵਿੱਚ ਕਰਾਇਤਾਂ ਚਲਾਉਣੀਆਂ ਅੰਗਰੇਜ਼ਾਂ ਨੇ ਸ਼ੁਰੂ ਕੀਤੀਆ ਸੀ ਜਿੱਦਾਂ ਬੱਕਰੇ ਦਾ ਕਤਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੂਨ ਲਾਉਣਾ ਜੋ ਅੱਜ ਲਾਇਆ ਜਾ ਰਿਹਾ ਹੈ। ਜਿੰਨੀਆਂ ਵੀ ਕਰਾਇਤਾਂ ਨੇ ਮੂੰਹ ਕਾਲ਼ਾ ਕਰਨਾ ਹੌਲੇ ਹੌਲੀ ਤੇ ਰੰਗ ਲਾਉਣੇ ਇਹ ਸਾਰੀਆ ਕਰਾਇਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤੀਆਂ ਸੀ।.
ਅੰਗਰੇਜ਼ਾਂ ਨੇ ਗੁਰੂ ਦਸਵੇਂ ਪਾਤਸ਼ਾਹ ਦੇ ਬਾਰੇ ‘ਚ ਗਲਤ-ਮਲਤ ਕਿਤਾਬਾਂ ਲਿਖਿਆ, ਗਲਤ ਲਿਖਿਆ ਗਿਆ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵੀ ਬਹੁਤ ਗਲਤ ਲਿਖਿਆ ਨਾਲ ਸਾਡਾ ਇਤਿਹਾਸ ਵੀ ਮਿਟਾਇਆ ਤੇ ਪੰਜਾਬ ਨੂੰ ਵੀ ਲੁੱਟ ਕੇ ਲੈ ਗਏ ਇਹ ਅੰਗਰੇਜ ਬ੍ਰਿਟਿਸ਼ ਹਕੂਮਤ ਵਾਲੇ।.
ਖਾਲਸਾ ਪ੍ਰਮਾਤਮਾ ਦੀ ਫੌਜ ਹੈ। ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਵਧੀਆ ਚਰਿੱਤਰ ਦੇ ਸੁੱਚੇ ਸੱਚੇ ਇਕ ਰਾਜੇ ਸਨ। ਉਹਨਾਂ ਤੇ ਬਹੁਤ ਵੱਡੀ ਤੋਹਮਤ ਅੰਗਰੇਜ਼ਾਂ ਨੇ ਲਾਈ ਇਹ ਕਹਿ ਕਿ ਕੀ ਮਹਾਰਾਜਾ ਰਣਜੀਤ ਸਿੰਘ ਨੂੰ
ਹਰਮੰਦਿਰ ਸਾਹਿਬ ਤੇ ਬੁਲਾ ਕੇ ਉਹਦੇ ਡੰਡੇ ਮਾਰੇ ਗਏ ਸੀ। ਇਹ ਅੰਗਰੇਜਾਂ ਨੇ ਉਸ ਸਮਿਆਂ ਦੇ ਇਤਿਹਾਸ ਵਿੱਚ ਗਲਤ ਲਿਖਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕੀਤਾ ਜਾਵੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਜਨਾਨੀ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਜਿਹੜੀਆਂ ਉਸ ਸਮੇਂ ਅੰਗਰੇਜਾਂ ਨੇ ਕਰਾਇਤਾਂ ਚਲਾਈਆਂ ਸੀ, ਉਹ ਅੱਜ ਤੱਕ ਅਖੌਤੀ ਸਿੱਖ ਚਲਾ ਰਹੇ ਨੇ।.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਕਦੇ ਵੀ ਕਿਸੇ ਨੂੰ ਫਾਂਸੀ ਨਹੀਂ ਲੱਗੀ ਸੀ ਬਹੁਤ ਹੀ ਵਧੀਆ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੇ ਇਕ ਰੁਪਏ ਦੇ 13 ਪੌਂਡ UK ਦੇ ਬਣਦੇ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਚਰਿਤਰ ਸੀ ਉਹ ਬਹੁਤ ਹੀ ਉੱਚਾ ਸੁਚਾ ਚਰਿਤਰ ਸੀ। ਚਰਿਤਰ ਦੇ ਬਹੁਤ ਚੰਗੇ ਸੀ ਬਹੁਤ ਚੰਗੇ ਇਨਸਾਨ ਸੀ। ਅੱਜ ਤੱਕ ਦੁਨੀਆ ਤੇ ਉਸ ਤਰ੍ਹਾਂ ਦਾ ਕੋਈ ਰਾਜਾ ਨੀ ਹੋ ਸਕਿਆ ਮਹਾਰਾਜਾ ਰਣਜੀਤ ਸਿੰਘ ਵਰਗਾ।. ਸਿੱਖ ਹਿਸਟਰੀ ਮਿਊਜ਼ੀਅਮ USA ਦੇ ਹਾਲ ਵਿੱਚ ਅੰਦਰ ਜਾ ਕੇ ਤੁਸੀਂ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ